ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਵਾਂ ਹੀ ਮੇਰੇ ਵਰਗਾ ਸੀ
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਵਾਂ ਹੀ ਤੇਰੇ ਵਰਗਾ ਸੀ
ਇਹ ਤੂੰ ਜੋ ਕੀਤੀ ਮੇਰੇ ਨਾਲ
ਉਹਦਾ ਇਹ ਆਲਮ ਏ
ਕਿ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ
ਮੇਰਾ ਹਾਲ ਵੇਖ ਕੇ
ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਵਾਂ ਹੀ ਮੇਰੇ ਵਰਗਾ ਸੀ
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਵਾਂ ਹੀ ਤੇਰੇ ਵਰਗਾ ਸੀ (ਵਰਗਾ ਸੀ)
ਭਾਵੇਂ ਹਰ ਦਿਨ ਮਿਲ ਜਾਏ ਹਨੇਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਅੰਦਰੋਂ ਐ ਸ਼ੈਤਾਨ ਰੱਬੀ ਚਿਹਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਮਿਲ ਜਾਣ ਦੁੱਖ ਸਾਰੇ ਜੱਗ ਦੇ
ਬੰਦੇ ਨੂੰ ਕੋਈ ਦੁੱਖ ਨਹੀਂ
Jaani ਪਛਤਾਵੇ ਜੋ ਬੈਠਾ ਤੇਰਾ ਪਿਆਰ ਵੇਖ ਕੇ
ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਵਾਂ ਹੀ ਮੇਰੇ ਵਰਗਾ ਸੀ
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਵਾਂ ਹੀ ਤੇਰੇ ਵਰਗਾ ਸੀ (ਵਰਗਾ ਸੀ)
ਮੈਨੂੰ ਅੱਗ ਕਹਿੰਦੀ, "ਮੇਰੇ ਕੋਲ ਬਹਿ ਜਾ ਦੋ ਘੜੀ
ਮੈਥੋਂ ਲੈਜਾ ਤੂੰ ਹਵਾਵਾਂ ਠੰਡੀਆਂ"
ਧੁੱਪ ਨੂੰ ਵੀ ਮੇਰੇ 'ਤੇ ਤਰਸ ਆ ਗਿਆ
ਕਹਿੰਦੀ, "ਦੇਣੀ ਆਂ ਮੈਂ ਤੈਨੂੰ ਛਾਂਵਾਂ ਠੰਡੀਆਂ"
ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ
ਤੇਰੀ ਇੱਕ ਮੁਸਕਾਨ ਖ਼ਾਤਿਰ
ਤੂੰ ਆਇਆ ਇੱਕ ਦਿਨ ਅਪਨਾ ਜ਼ਮੀਰ ਵੇਚ ਕੇ
ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ
ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇੱਕ ਟੁੱਟਿਆ ਤਾਰਾ ਵੇਖਿਆ
ਜਵਾਂ ਹੀ ਮੇਰੇ ਵਰਗਾ ਸੀ
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਵਾਂ ਹੀ ਤੇਰੇ ਵਰਗਾ ਸੀ (ਓ, ਵਰਗਾ ਸੀ)